Radio Spice
Sports News

Lionel Messi ਨੂੰ ਪਛਾੜ Virat Kohli ਨੇ ਇਹ ਖਿਤਾਬ ਕੀਤਾ ਆਪਣੇ ਨਾਂਅ, ਇਸ ਲਿਸਟ 'ਚ ਬਣਾਈ ਜਗ੍ਹਾ

By 111459pwpadmin•

ਟੀਮ ਇੰਡੀਆ ਦੇ ਸੁਪਰਸਟਾਰ ਵਿਰਾਟ ਕੋਹਲੀ ਸਾਲ ਦੇ ਸਰਵੋਤਮ ਪੁਰਸ਼ ਅਥਲੀਟ ਪਬਿਟੀ (Pubity Male Athlete of the year) ਦੇ ਜੇਤੂ ਬਣ ਗਏ ਹਨ। ਉਸ ਨੇ ਫਾਈਨਲ ਵਿੱਚ ਮਹਾਨ ਫੁੱਟਬਾਲਰ ਲਿਓਨਲ ਮੇਸੀ ਨੂੰ ਹਰਾਇਆ। ਇਸ ਐਵਾਰਡ ਲਈ 5 ਲੱਖ ਲੋਕਾਂ ਨੇ ਵੋਟ ਕੀਤਾ, ਜਿਸ 'ਚ ਕੋਹਲੀ ਨੂੰ 78 ਫੀਸਦੀ ਵੋਟ ਮਿਲੇ। ਜਦੋਂ ਕਿ ਮੇਸੀ ਨੂੰ ਸਿਰਫ਼ 22 ਫ਼ੀਸਦੀ ਵੋਟਾਂ ਹੀ ਮਿਲ ਸਕੀਆਂ। Pub

ਟੀਮ ਇੰਡੀਆ ਦੇ ਸੁਪਰਸਟਾਰ ਵਿਰਾਟ ਕੋਹਲੀ ਸਾਲ ਦੇ ਸਰਵੋਤਮ ਪੁਰਸ਼ ਅਥਲੀਟ ਪਬਿਟੀ (Pubity Male Athlete of the year) ਦੇ ਜੇਤੂ ਬਣ ਗਏ ਹਨ। ਉਸ ਨੇ ਫਾਈਨਲ ਵਿੱਚ ਮਹਾਨ ਫੁੱਟਬਾਲਰ ਲਿਓਨਲ ਮੇਸੀ ਨੂੰ ਹਰਾਇਆ। ਇਸ ਐਵਾਰਡ ਲਈ 5 ਲੱਖ ਲੋਕਾਂ ਨੇ ਵੋਟ ਕੀਤਾ, ਜਿਸ 'ਚ ਕੋਹਲੀ ਨੂੰ 78 ਫੀਸਦੀ ਵੋਟ ਮਿਲੇ। ਜਦੋਂ ਕਿ ਮੇਸੀ ਨੂੰ ਸਿਰਫ਼ 22 ਫ਼ੀਸਦੀ ਵੋਟਾਂ ਹੀ ਮਿਲ ਸਕੀਆਂ। Pubity Sport ਨੇ 31 ਦਸੰਬਰ ਨੂੰ ਜੇਤੂ ਦਾ ਐਲਾਨ ਕੀਤਾ।

ਕੋਹਲੀ ਨੇ ਇਨ੍ਹਾਂ ਦਿੱਗਜਾਂ ਨੂੰ ਹਰਾਇਆ

ਜਾਣਕਾਰੀ ਲਈ ਦੱਸ ਦੇਈਏ ਕਿ ਕਿੰਗ ਕੋਹਲੀ ਨੋਵਾਕ ਜੋਕੋਵਿਚ, ਕਾਰਲੋਸ ਅਲਕਾਰਜ਼, ਲੇਬਰੋਨ ਜੇਮਜ਼, ਮੈਕਸ ਵਰਸਟੈਪੇਨ ਅਤੇ ਲਿਓਨਲ ਮੇਸੀ ਵਰਗੇ ਦਿੱਗਜ ਖਿਡਾਰੀਆਂ ਨਾਲ ਪਿਊਬਰਟੀ ਮੇਲ ਅਥਲੀਟ ਆਫ ਦਿ ਈਅਰ ਅਵਾਰਡ ਲਈ ਮੁਕਾਬਲਾ ਕਰ ਰਹੇ ਸਨ। ਕੋਹਲੀ ਅਤੇ ਮੇਸੀ ਨੂੰ ਫਾਈਨਲਿਸਟ ਚੁਣਿਆ ਗਿਆ। ਅਰਜਨਟੀਨੀ ਫੁਟਬਾਲ ਸੁਪਰਸਟਾਰ ਹਾਲ ਹੀ ਵਿੱਚ ਟਾਈਮਜ਼ ਅਥਲੀਟ ਆਫ ਦਿ ਈਅਰ ਬਣਿਆ। ਅਜਿਹੇ 'ਚ ਕੋਹਲੀ ਦਾ ਰਾਹ ਮੁਸ਼ਕਿਲ ਲੱਗ ਰਿਹਾ ਸੀ, ਹਾਲਾਂਕਿ ਮੇਸੀ ਕ੍ਰਿਕਟਰ ਦੀ ਲੋਕਪ੍ਰਿਅਤਾ ਦੇ ਸਾਹਮਣੇ ਟਿਕ ਨਹੀਂ ਸਕੇ।

ਵਿਰਾਟ ਦਾ ਪੂਰਾ ਸਾਲ ਦਬਦਬਾ ਰਿਹਾ

ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸਾਲ 2023 ਵਿਰਾਟ ਕੋਹਲੀ ਲਈ ਖਾਸ ਰਿਹਾ। ਉਸ ਨੇ ਇਸ ਸਾਲ ਕਈ ਵੱਡੇ ਰਿਕਾਰਡ ਤੋੜੇ। ਕੋਹਲੀ ਵਨਡੇ 'ਚ 50 ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਵਿਸ਼ਵ ਕੱਪ ਦੌਰਾਨ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਵਨਡੇ ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ ਵਿਸ਼ਵ ਕੱਪ 2023 ਵਿੱਚ 765 ਦੌੜਾਂ ਬਣਾਈਆਂ, ਜੋ ਇੱਕ ਸਿੰਗਲ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਹੈ। ਉਸ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੋ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ।

ਇਸਦੇ ਨਾਲ ਹੀ ਜੇਕਰ ਮੈਸੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਆਪਣੀ ਛਾਪ ਨਹੀਂ ਛੱਡ ਸਕੇ। ਫੀਫਾ ਵਿਸ਼ਵ ਕੱਪ 2022 ਵਿੱਚ ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਵਾਲੇ ਇਸ ਦਿੱਗਜ ਖਿਡਾਰੀ ਨੇ ਇੰਟਰ ਮਿਆਮੀ ਨਾਲ ਕਰਾਰ ਕਰਕੇ ਸੁਰਖੀਆਂ ਬਟੋਰੀਆਂ ਸਨ। ਉਸ ਨੇ ਇਸ ਸਾਲ ਪੈਰਿਸ ਸੇਂਟ-ਜਰਮੇਨ ਨਾਲ ਸਬੰਧ ਤੋੜ ਲਏ। ਇੰਟਰ ਮਿਆਮੀ ਲਈ ਖੇਡਦੇ ਹੋਏ, ਉਸਨੇ 10 ਮੈਚਾਂ ਵਿੱਚ 11 ਗੋਲ ਕੀਤੇ, ਹਾਲਾਂਕਿ ਉਸਦੀ ਟੀਮ ਮੇਜਰ ਸੌਕਰ ਲੀਗ 2022–23 ਸੀਜ਼ਨ ਦੇ ਪਲੇਆਫ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਿਹਾ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live