Radio Spice
Sports News

ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 60 ਦੌੜਾਂ ਨਾਲ ਹਰਾਇਆ, ਤਾਰਾ ਨੌਰਿਸ ਨੇ ਲਈਆਂ 5 ਵਿਕਟਾਂ

By 111459pwpadmin•

ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ। ਇਸ ਮੈਚ ਵਿੱਚ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ 60 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਮੈਚ ਜਿੱਤਣ ਲਈ 224 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸਮ੍ਰਿਤੀ ਮੰਧਾਨਾ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 163 ਦੌੜਾਂ

ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ। ਇਸ ਮੈਚ ਵਿੱਚ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ 60 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਮੈਚ ਜਿੱਤਣ ਲਈ 224 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸਮ੍ਰਿਤੀ ਮੰਧਾਨਾ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 163 ਦੌੜਾਂ ਹੀ ਬਣਾ ਸਕੀ। ਰਾਇਲ ਚੈਲੰਜਰਸ ਬੰਗਲੌਰ ਦੇ ਲਈ ਕਪਤਾਨ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਜਦਕਿ ਇਸ ਤੋਂ ਇਲਾਵਾ ਹੀਥਰ ਨਾਈਟ ਅਤੇ ਐਲਿਸ ਪੈਰੀ ਨੇ ਕ੍ਰਮਵਾਰ 34 ਅਤੇ 31 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਦਿੱਲੀ ਕੈਪੀਟਲਸ ਲਈ ਤਾਰਾ ਨੌਰਿਸ ਨੇ ਚੰਗੀ ਗੇਂਦਬਾਜ਼ੀ ਕੀਤੀ। ਤਾਰਾ ਨੌਰਿਸ ਨੇ 4 ਓਵਰਾਂ 'ਚ 29 ਦੌੜਾਂ ਦੇ ਕੇ 5 ਵਿਕਟਾਂ ਲਈਆਂ।

ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ

ਇਸ ਤੋਂ ਪਹਿਲਾਂ ਰਾਇਲ ਚੈਲੰਜਰਸ ਬੰਗਲੌਰ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਸ ਨੇ 20 ਓਵਰਾਂ 'ਚ 2 ਵਿਕਟਾਂ 'ਤੇ 223 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਇਲ ਚੈਲੰਜਰਸ ਬੈਂਗਲੁਰੂ ਦੇ ਸਾਹਮਣੇ ਜਿੱਤ ਲਈ 224 ਦੌੜਾਂ ਦਾ ਟੀਚਾ ਰੱਖਿਆ ਗਿਆ। ਦਿੱਲੀ ਕੈਪੀਟਲਸ ਲਈ ਓਪਨਰ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਦਿੱਲੀ ਕੈਪੀਟਲਸ ਲਈ ਸ਼ੈਫਾਲੀ ਵਰਮਾ ਨੇ 45 ਗੇਂਦਾਂ 'ਤੇ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 10 ਚੌਕੇ ਅਤੇ 4 ਛੱਕੇ ਲਗਾਏ।

ਸ਼ੈਫਾਲੀ ਵਰਮਾ ਅਤੇ ਮੇਗ ਲੈਨਿੰਗ ਦੀ ਪਾਰੀ ਨੇ ਬਦਲਿਆ ਮੈਚ

ਸ਼ੈਫਾਲੀ ਵਰਮਾ ਤੋਂ ਇਲਾਵਾ ਮੇਗ ਲੈਨਿੰਗ ਨੇ 43 ਗੇਂਦਾਂ 'ਤੇ 72 ਦੌੜਾਂ ਬਣਾਈਆਂ। ਇਸ ਆਸਟ੍ਰੇਲੀਆਈ ਬੱਲੇਬਾਜ਼ ਨੇ ਆਪਣੀ ਪਾਰੀ 'ਚ 14 ਚੌਕੇ ਲਗਾਏ। ਮਾਰਜਿਨ ਕੈਪ ਨੇ 17 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਜੇਮਿਮਾ ਰੌਡਰਿਗਜ਼ 15 ਗੇਂਦਾਂ 'ਚ 22 ਦੌੜਾਂ ਬਣਾ ਕੇ ਅਜੇਤੂ ਪਰਤੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਲਗਾਏ। ਰਾਇਲ ਚੈਲੰਜਰਸ ਬੰਗਲੌਰ ਲਈ ਹੀਥਰ ਨਾਈਟ ਇਕਲੌਤੀ ਸਫਲ ਗੇਂਦਬਾਜ਼ ਸੀ। ਹੀਥਰ ਨਾਈਟ ਨੇ ਦੋਵਾਂ ਨੂੰ ਕੀਤਾ। ਹੀਥਰ ਨਾਈਟ ਨੇ 3 ਓਵਰਾਂ 'ਚ 40 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਨੇ ਸ਼ੈਫਾਲੀ ਵਰਮਾ ਅਤੇ ਮੇਗ ਲੈਨਿੰਗ ਨੂੰ ਆਪਣਾ ਸ਼ਿਕਾਰ ਬਣਾਇਆ।

IPL 2008 ਦੇ ਪਹਿਲੇ ਮੈਚ 'ਚ ਦੁਹਰਾਇਆ ਗਿਆ ਇਤਿਹਾਸ!

ਸਾਲ 2008 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਪੁਰਸ਼ ਟੀਮ ਦੇ ਖਿਲਾਫ 3 ਵਿਕਟਾਂ 'ਤੇ 222 ਦੌੜਾਂ ਬਣਾਈਆਂ ਸਨ। ਕੋਲਕਾਤਾ ਨਾਈਟ ਰਾਈਡਰਜ਼ ਲਈ ਬ੍ਰੈਂਡਨ ਮੈਕੁਲਮ ਨੇ 73 ਗੇਂਦਾਂ 'ਤੇ 158 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 10 ਚੌਕੇ ਅਤੇ 13 ਛੱਕੇ ਲਗਾਏ। ਕੋਲਕਾਤਾ ਨਾਈਟ ਰਾਈਡਰਜ਼ ਦੀਆਂ 3 ਵਿਕਟਾਂ 'ਤੇ 222 ਦੌੜਾਂ ਦੇ ਜਵਾਬ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ 15.1 ਓਵਰਾਂ 'ਚ ਸਿਰਫ 82 ਦੌੜਾਂ 'ਤੇ ਹੀ ਸਿਮਟ ਗਈ। ਇਸ ਤਰ੍ਹਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਇਹ ਮੈਚ 140 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live