Radio Spice
Sports News

ਦਰਸ਼ਕਾਂ ਦੀ ਹੂਟਿੰਗ ਵਿਚਾਲੇ ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਕਿਹਾ ਪੀਐੱਸਜੀ ਨੂੰ ਅਲਵਿਦਾ

By 111459pwpadmin•

ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਦਰਸ਼ਕਾਂ ਦੀ 'ਹੂਟਿੰਗ' ਵਿਚਾਲੇ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਵੱਲੋਂ ਆਪਣਾ ਆਖ਼ਰੀ ਮੈਚ ਖੇਡਿਆ। ਫਰਾਂਸੀਸੀ ਲੀਗ ਦਾ ਖ਼ਿਤਾਬ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੇ ਪੀਐੱਸਜੀ ਨੂੰ ਆਪਣੇ ਆਖ਼ਰੀ ਮੈਚ ਵਿਚ ਕਲੇਰਮੋਂਟ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੀਐੱਸਜੀ ਦੇ ਸਮਰਥਕਾਂ ਨੇ ਮੈਸੀ ਪ੍ਰਤੀ ਕਿਸੇ ਤਰ੍ਹਾਂ ਦਾ ਸਨ

ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਦਰਸ਼ਕਾਂ ਦੀ 'ਹੂਟਿੰਗ' ਵਿਚਾਲੇ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਵੱਲੋਂ ਆਪਣਾ ਆਖ਼ਰੀ ਮੈਚ ਖੇਡਿਆ। ਫਰਾਂਸੀਸੀ ਲੀਗ ਦਾ ਖ਼ਿਤਾਬ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੇ ਪੀਐੱਸਜੀ ਨੂੰ ਆਪਣੇ ਆਖ਼ਰੀ ਮੈਚ ਵਿਚ ਕਲੇਰਮੋਂਟ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਪੀਐੱਸਜੀ ਦੇ ਸਮਰਥਕਾਂ ਨੇ ਮੈਸੀ ਪ੍ਰਤੀ ਕਿਸੇ ਤਰ੍ਹਾਂ ਦਾ ਸਨਮਾਨ ਨਹੀਂ ਦਿਖਾਇਆ ਤੇ ਅਨਾਊਂਸਰ ਨੇ ਜਦ ਇਸ ਸਟਾਰ ਖਿਡਾਰੀ ਦੇ ਨਾਂ ਦਾ ਐਲਾਨ ਕੀਤਾ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ 'ਹੂਟਿੰਗ' ਕੀਤੀ। ਇਸ ਤੋਂ ਕੁਝ ਮਿੰਟ ਬਾਅਦ ਮੈਸੀ ਨੇ ਮੁਸਕਰਾਉਂਦੇ ਹੋਏ ਆਪਣੇ ਤਿੰਨ ਬੱਚਿਆਂ ਨਾਲ ਮੈਦਾਨ 'ਤੇ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਬਾਅਦ ਵਿਚ ਪੀਐੱਸਜੀ ਦੀ ਵੈੱਬਸਾਈਟ ਤੋਂ ਕਿਹਾ ਕਿ ਮੈਂ ਇਨ੍ਹਾਂ ਦੋ ਸਾਲਾਂ ਲਈ ਕਲੱਬ, ਪੈਰਿਸ ਸ਼ਹਿਰ ਤੇ ਉਨ੍ਹਾਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਸੀ ਦੇ ਰਹਿੰਦੇ ਹੋਏ ਪੀਐੱਸਜੀ ਨੇ ਇਨ੍ਹਾਂ ਦੋ ਸੈਸ਼ਨਾਂ ਵਿਚ ਦੋ ਵਾਰ ਫਰਾਂਸੀਸੀ ਲੀਗ ਤੇ ਫਰਾਂਸੀਸੀ ਚੈਂਪੀਅਨਜ਼ ਟਰਾਫੀ ਦੇ ਖ਼ਿਤਾਬ ਜਿੱਤੇ। ਮੈਸੀ ਨੇ ਇਸ ਵਿਚਾਲੇ ਕਲੱਬ ਵੱਲੋਂ ਸਾਰੀਆਂ ਚੈਂਪੀਅਨਸ਼ਿਪਾਂ ਵਿਚ 32 ਗੋਲ ਕੀਤੇ ਤੇ 35 ਗੋਲ ਕਰਨ ਵਿਚ ਮਦਦ ਕੀਤੀ।

ਅਲ ਹਿਲਾਲ ਨਾਲ ਜੁੜਨ ਦੀ ਸੰਭਾਵਨਾ :

ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਪੀਐੱਸਜੀ ਦੇ ਨਾਲ ਆਪਣੇ ਕਰਾਰ ਨੂੰ ਅੱਗੇ ਨਹੀਂ ਵਧਾਇਆ। ਉਨ੍ਹਾਂ ਦੇ ਹੁਣ ਸਾਊਦੀ ਅਰਬ ਵਿਚ ਖੇਡਣ ਦੀਆਂ ਸੰਭਾਵਨਾਵਾਂ ਹਨ। ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨੇ ਉਨ੍ਹਾਂ ਨੂੰ 4418 ਕਰੋੜ ਰੁਪਏ (500 ਮਿਲੀਅਨ ਯੂਰੋ) ਸਾਲਾਨਾ ਦਾ ਪ੍ਰਸਤਾਵ ਭੇਜਿਆ। ਜੇ ਮੈਸੀ ਇਹ ਪ੍ਰਸਤਾਵ ਸਵੀਕਾਰ ਕਰ ਲੈਂਦੇ ਹਨ ਤਾਂ ਇਕ ਵਾਰ ਮੁੜ ਮੈਸੀ ਤੇ ਰੋਨਾਲਡੋ ਕਲੱਬ ਪੱਧਰ 'ਤੇ ਆਹਮੋ-ਸਾਹਮਣੇ ਹੋਣਗੇ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live