Radio Spice
Sports News

ਭਾਰਤ ਨੇ ਪਹਿਲੀ ਪਾਰੀ ਚ ਬਣਾਈਆਂ 438 ਦੌੜਾਂ, ਵਿਰਾਟ ਕੋਹਲੀ ਨੇ ਲਾਇਆ 76ਵਾਂ ਅੰਤਰਰਾਸ਼ਟਰੀ ਸੈਂਕੜਾ

By 111459pwpadmin•

ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਟੈਸਟ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੇਜ਼ਬਾਨ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟਇੰਡੀਜ਼ ਖਿਲਾਫ ਦੂਸਰੇ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਚਾਹ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ 438 ਦੌੜਾਂ 'ਤੇ ਸਿਮਟ ਗਈ। ਭਾਰਤੀ ਪਾਰੀ ਦਾ ਖਿੱਚ ਦਾ ਕੇਂਦਰੀ ਵਿਰਾਟ ਕੋਹਲੀ ਦੇ ਟੈਸਟ ਕਰੀਅ

ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਟੈਸਟ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੇਜ਼ਬਾਨ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟਇੰਡੀਜ਼ ਖਿਲਾਫ ਦੂਸਰੇ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਚਾਹ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ 438 ਦੌੜਾਂ 'ਤੇ ਸਿਮਟ ਗਈ।

ਭਾਰਤੀ ਪਾਰੀ ਦਾ ਖਿੱਚ ਦਾ ਕੇਂਦਰੀ ਵਿਰਾਟ ਕੋਹਲੀ ਦੇ ਟੈਸਟ ਕਰੀਅਰ ਦਾ 29ਵਾਂ ਸੈਂਕੜਾ ਰਿਹਾ। ਉਨ੍ਹਾਂ ਨੇ 121 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਨਾਲ ਆਪਣੇ ਅੰਤਰਾਸ਼ਟਰੀ ਕਰੀਅਰ ਦੇ 500ਵੇਂ ਮੈਚ ਨੂੰ ਯਾਦਗਾਰ ਬਣਾਇਆ। ਕੋਹਲੀ ਨੇ ਇਸ ਦੌਰਾਨ ਹਰਫਨਮੌਲਾ ਰਵਿੰਦਰ ਜਡੇਜਾ ਦੇ ਨਾਲ 5ਵੀਂ ਵਿਕਟ ਲਈ 159 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਰਨ ਆਊਟ ਹੋਏ ਜਦਕਿ ਜਡੇਜਾ ਨੂੰ ਕੇਮਾਰ ਰੋਚ ਦੀ ਗੇਂਦ 'ਤੇ ਵਿਕਟ ਦੇ ਪਿੱਛੇ ਜੋਸ਼ੁਆ ਡਾ ਸਿਲਵਾ ਨੇ ਕੈਚ ਆਊਟ ਕੀਤਾ। ਹਰਫਨਮੌਲਾ ਰਵਿੰਦਰ ਜਡੇਜਾ ਨੇ 61 ਦੌੜਾਂ ਅਤੇ ਰਵੀਚੰਦਰਨ ਅਸ਼ਵਿਨ ਨੇ 56 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਵੱਲੋਂ ਕੇਮਾਰ ਰੋਚ ਅਤੇ ਜੋਮੇਲ ਵਾਰਿਕ 3-3 ਜਦਕਿ ਜੇਸਨ ਹੋਲਡਰ ਨੇ 2 ਵਿਕਟਾਂ ਲਈਆਂ।

ਪਹਿਲੇ ਦਿਨ ਦੇ ਸ਼ੁਰੂਆਤੀ ਸ਼ੈਸ਼ਨ ਵਿਚ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਮਜ਼ਬੂਤ ਸ਼ੁਰੂਆਤ ਕੀਤੀ। ਪਹਿਲੀ ਵਿਕਟ ਲਈ ਯਸ਼ਸਵੀ ਜੈਸਵਾਲ ਤੇ ਰੋਹਿਤ ਸ਼ਰਮਾ ਵਿਚਾਲੇ 139 ਦੌੜਾਂ ਦੀ ਸਾਂਝੇਦਾਰੀ ਹੋਈ। ਯਸ਼ਸਵੀ ਜੈਸਵਾਲ 57 ਦੌੜਾਂ ਬਣਾ ਕੇ ਜੇਸਨ ਹੋਲਡਰ ਦਾ ਸ਼ਿਕਾਰ ਬਣੇ। ਇਸ ਮਗਰੋਂ ਸ਼ੁਭਮਨ ਗਿੱਲ (10) ਅਤੇ ਕਪਤਾਨ ਰੋਹਿਤ ਸ਼ਰਮਾ (80) ਦੀ ਵਿਕਟ ਵੀ ਛੇਤੀ ਡਿੱਗ ਗਈ। ਵਿਰਾਟ ਕੋਹਲੀ ਨੇ ਅਜਿੰਕਯ ਰਹਾਣੇ ਨਾਲ ਮਿੱਲ ਕੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਰਹਾਣੇ ਵੀ 8 ਦੌੜਾਂ ਬਣਾ ਕੇ ਗੈਬਰੀਅਲ ਦੀ ਗੇਂਦ 'ਤੇ ਬੋਲਡ ਹੋ ਗਏ ਸਨ।

ਵਿਰਾਟ ਕੋਹਲੀ ਨੇ ਟੈਸਟ ਸੈਂਕੜਿਆਂ ਦੇ ਮਾਮਲੇ 'ਚ ਆਸਟ੍ਰੇਲੀਆ ਦੇ ਚੌਟੀ ਦੇ ਬੱਲੇਬਾਜ਼ ਡਾਨ ਬ੍ਰੈਡਮੈਨ ਦੀ ਬਰਾਬਰੀ ਕਰ ਲਈ ਹੈ। ਬ੍ਰੈਡਮੈਨ ਨੇ ਵੀ 29 ਸੈਂਕੜੇ ਲਗਾਏ ਸਨ। ਸਚਿਨ ਤੇਂਦੁਲਕਰ 51 ਟੈਸਟ ਸੈਂਕੜਿਆਂ ਨਾਲ ਪਹਿਲੇ ਸਥਾਨ 'ਤੇ ਹੈ। ਭਾਰਤੀ ਬੱਲੇਬਾਜ਼ਾਂ 'ਚ ਸਚਿਨ ਤੋਂ ਇਲਾਵਾ ਰਾਹੁਲ ਦ੍ਰਾਵਿੜ (36 ਸੈਂਕੜੇ) ਅਤੇ ਸੁਨੀਲ ਗਾਵਾਸਕਰ (34 ਸੈਂਕੜੇ) ਨੇ ਵਿਰਾਟ ਕੋਹਲੀ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ।

ਵਿਰਾਟ ਅੰਤਰਰਾਸ਼ਟਰੀ ਕ੍ਰਿਕਟ 'ਚ ਹੁਣ ਤੱਕ 76 ਸੈਂਕੜੇ ਲਗਾ ਚੁੱਕਾ ਹੈ। ਉਸ ਨੇ 29 ਟੈਸਟ ਸੈਂਕੜਿਆਂ ਤੋਂ ਇਲਾਵਾ ਵਨ ਡੇ 'ਚ 46 ਅਤੇ ਟੀ-20 'ਚ 1 ਸੈਂਕੜਾ ਲਗਾਇਆ ਹੈ। ਅੰਤਰਰਾਸ਼ਟਰੀ ਕ੍ਰਿਕਟ ' ਚ ਵਿਰਾਟ ਤੋਂ ਜ਼ਿਆਦਾ ਸੈਂਕੜੇ ਸਿਰਫ ਸਚਿਨ ਤੇਂਦੁਲਕਰ (100 ਸੈਂਕੜੇ) ਨੇ ਹੀ ਲਗਾਏ ਹਨ। ਵੈਸਟ ਇੰਡੀਜ਼ ਨੇ ਪਹਿਲੀ ਪਾਰੀ ਦੀ ਸ਼ੁਰੂਆਤ ਸੰਭਲ ਕੇ ਕੀਤੀ ਤੇ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਆਪਣੀ ਵਿਕਟ ਬਚਾ ਕੇ ਰੱਖੀ। ਹਾਲਾਂਕਿ ਜਡੇਜਾ ਨੇ ਅਖੀਰਲੇ ਸਮੇਂ 'ਤੇ ਭਾਰਤ ਨੂੰ ਚੰਦਰਪਾਲ (33 ਦੌੜਾਂ) ਨੂੰ ਆਊਟ ਕਰਕੇ ਪਹਿਲੀ ਸਫ਼ਲਤਾ ਦਿਵਾਈ। ਕਪਤਾਨ ਬ੍ਰੈਥਵੇਟ (37) ਤੇ ਮਕੈਂਜ਼ੀ (14) ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ। ਦੂਜੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਵੈਸਟ ਇੰਡੀਜ਼ ਨੇ 1 ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ਹਨ ਤੇ ਉਹ ਭਾਰਤ ਤੋਂ 352 ਦੌੜਾਂ ਪਿੱਛੇ ਹੈ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live