Radio Spice
Sports News

ਬੁਮਰਾਹ ਨੇ ਬਦਲਿਆ ਗੇਂਦਬਾਜ਼ੀ ਦਾ ਤਰੀਕਾ, ਸਪੀਡ ਹਾਸਲ ਕਰਨ ਲਈ ਵਧਾਇਆ ਰਨਅੱਪ

By 111459pwpadmin•

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੈਦਾਨ ’ਤੇ ਵਾਪਸੀ ਕਰਨ ਵਿਚ 10 ਮਹੀਨੇ 23 ਦਿਨ ਦਾ ਸਮਾਂ ਲੱਗਿਆ ਪਰ ਇਸ ਇੰਤਜ਼ਾਰ ਦਾ ਫੱਲ ਮਿੱਠਾ ਸਾਬਤ ਹੋਇਆ ਕਿਉਂਕਿ ਉਸ ਨੇ ਆਇਰਲੈਂਡ ਖ਼ਿਲਾਫ਼ ਪਹਿਲੇ ਟੀ-20 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੁਮਰਾਹ ਨੇ ਆਉਣ ਵਾਲੇ ਸਮੇਂ ’ਚ ਆਪਣੀ ਸੱਟ ਤੋਂ ਬਚਣ ਲਈ ਗੇਂਦਬਾਜ਼ੀ ਦੇ ਤਰੀਕੇ ’ਚ ਥੋੜ੍ਹਾ ਬਦਲਾਅ ਕੀਤਾ ਹੈ। ਬੁਮਰਾਹ ਨੇ ਇ

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੈਦਾਨ ’ਤੇ ਵਾਪਸੀ ਕਰਨ ਵਿਚ 10 ਮਹੀਨੇ 23 ਦਿਨ ਦਾ ਸਮਾਂ ਲੱਗਿਆ ਪਰ ਇਸ ਇੰਤਜ਼ਾਰ ਦਾ ਫੱਲ ਮਿੱਠਾ ਸਾਬਤ ਹੋਇਆ ਕਿਉਂਕਿ ਉਸ ਨੇ ਆਇਰਲੈਂਡ ਖ਼ਿਲਾਫ਼ ਪਹਿਲੇ ਟੀ-20 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੁਮਰਾਹ ਨੇ ਆਉਣ ਵਾਲੇ ਸਮੇਂ ’ਚ ਆਪਣੀ ਸੱਟ ਤੋਂ ਬਚਣ ਲਈ ਗੇਂਦਬਾਜ਼ੀ ਦੇ ਤਰੀਕੇ ’ਚ ਥੋੜ੍ਹਾ ਬਦਲਾਅ ਕੀਤਾ ਹੈ। ਬੁਮਰਾਹ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਉਹ ਵਨਡੇ ਵਿਸ਼ਵ ਕੱਪ ਦੌਰਾਨ ਗੇਂਦਬਾਜ਼ੀ ਨਾਲ ਟੀਮ ਦੀ ਅਗਵਾਈ ਕਰਨ ਲਈ ਤਿਆਰ ਹੈ। ਬੁਮਰਾਹ ਆਇਰਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ’ਚ ਟੀਮ ਦੀ ਅਗਵਾਈ ਕਰ ਰਹੇ ਹਨ। ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਪਹਿਲਾ ਮੈਚ ਜਿੱਤ ਕੇ ਸੀਰੀਜ਼ ’ਚ ਬੜ੍ਹਤ ਬਣਾ ਲਈ ਹੈ ਅਤੇ ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਣਾ ਹੈ।

ਬੁਮਰਾਹ ਨੇ ਵਧਾਇਆ ਰਨਅੱਪ

ਵਿਸ਼ਵ ਕੱਪ ਦੇ ਮੱਦੇਨਜ਼ਰ ਟੀਮ ਪ੍ਰਬੰਧਨ ਦੀਆਂ ਨਜ਼ਰਾਂ ਬੁਮਰਾਹ ’ਤੇ ਹਨ। ਸਾਰਿਆਂ ਨੇ ਇਹ ਦੇਖਣਾ ਸੀ ਕਿ ਬੁਮਰਾਹ ਸਰਜਰੀ ਅਤੇ ਲੰਬੇ ਰੀਹੈਬਲੀਟੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦਾ ਰਹਿੰਦਾ ਹੈ ਅਤੇ ਕੀ ਉਹ ਤਿੰਨਾਂ ਫਾਰਮੈਟਾਂ ’ਚ ਖੇਡ ਸਕਦਾ ਹੈ। ਪਹਿਲੇ ਮੈਚ ਦੌਰਾਨ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚਾਰ ਓਵਰਾਂ ਵਿਚ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਇਹ ਟੀਮ ਪ੍ਰਬੰਧਨ ਲਈ ਰਾਹਤ ਦੇ ਰੂਪ ਵਿਚ ਆਇਆ, ਪਰ ਉਹ ਜਾਣਦੇ ਹਨ ਕਿ ਬੁਮਰਾਹ ਨੇ ਐੱਨਸੀਏ ਵਿਚ ਆਪਣੇ ਪੁਨਰਵਾਸ ਦੌਰਾਨ ਵਾਪਸੀ ਕਰਨ ਲਈ ਕਿਸ ਪ੍ਰਕਿਰਿਆ ਵਿਚੋਂ ਗੁਜ਼ਰਿਆ ਹੈ। ਐੱਨਸੀਏ ਦੇ ਲੈਵਲ 3 ਕੋਚ ਨੇ ਕਿਹਾ ਕਿ ਜੇਕਰ ਤੁਸੀਂ ਬੁਮਰਾਹ ਦੀ ਗੇਂਦਬਾਜ਼ੀ ਵੀਡੀਓ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਉਹ ਛੇ ਤੋਂ ਸੱਤ ਕਦਮ ਤੇਜ਼ ਦੌੜਦਾ ਸੀ ਅਤੇ ਫਿਰ ਗੇਂਦਬਾਜ਼ੀ ਕਰਦਾ ਸੀ।

ਆਇਰਲੈਂਡ ਖਿਲਾਫ ਪਹਿਲੇ ਮੈਚ ’ਚ ਦੇਖਿਆ ਗਿਆ ਕਿ ਉਸ ਨੇ ਪਹਿਲਾਂ ਦੇ ਮੁਕਾਬਲੇ ਦੋ-ਤਿੰਨ ਕਦਮ ਵਧਾਏ ਹਨ। ਇਹ ਉਸ ਦੀ ਗੇਂਦਬਾਜ਼ੀ ਸ਼ੈਲੀ ਵਿਚ ਕੋਈ ਵੱਡਾ ਬਦਲਾਅ ਨਹੀਂ ਹੈ, ਸਗੋਂ ਉਸ ਨੇ ਲੰਬੇ ਸਮੇਂ ਤੱਕ ਸੱਟ ਤੋਂ ਮੁਕਤ ਰਹਿਣ ਲਈ ਥੋੜ੍ਹਾ ਜਿਹਾ ਬਦਲਾਅ ਕੀਤਾ ਹੈ। ਉਸ ਨੇ ਕਿਹਾ ਕਿ ਬੁਮਰਾਹ ਪਹਿਲਾਂ ਲੜਾਕੂ ਜਹਾਜ਼ ਦੀ ਤਰ੍ਹਾਂ ਸੀ ਜੋ ਘੱਟ ਰਨਅੱਪ ’ਚ ਵੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਸੀ।

ਰਨ-ਅੱਪ ਤੋਂ ਸਪੀਡ ਨਾ ਮਿਲਣ ਕਾਰਨ ਉਹ ਜ਼ਖਮੀ ਹੋ ਜਾਂਦਾ ਸੀ। ਜ਼ਖਮੀ ਹੋਣ ਤੋਂ ਬਾਅਦ ਉਸ ਨੇ ਦੋ-ਤਿੰਨ ਕਦਮ ਵਧਾ ਲਏ ਹਨ। ਥੋੜ੍ਹਾ ਵੱਡਾ ਰਨਅਪ ਹੋਣ ਨਾਲ ਉਸ ਨੂੰ ਗਤੀ ਵਧਾਉਣ ਵਿਚ ਮਦਦ ਮਿਲੇਗੀ ਅਤੇ ਗੇਂਦ ਸੁੱਟਣ ਤੋਂ ਬਾਅਦ ਉਸ ਦੀ ਪਿੱਠ ’ਤੇ ਜ਼ਿਆਦਾ ਦਬਾਅ ਨਹੀਂ ਪਵੇਗਾ। ਮੈਨੂੰ ਯਕੀਨ ਹੈ ਕਿ ਇਹ ਭਵਿੱਖ ਵਿਚ ਉਸਨੂੰ ਸੱਟ ਤੋਂ ਮੁਕਤ ਰਹਿਣ ਵਿਚ ਮਦਦ ਕਰੇਗਾ।

ਕ੍ਰੀਜ਼ ’ਤੇ ਜ਼ਿਆਦਾ ਸਮਾਂ ਬਿਤਾਉਣਾ ਚਾਹੁਣਗੇ ਬੱਲੇਬਾਜ਼

ਭਵਿੱਖ ਦੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ’ਚ ਸ਼ਾਮਲ ਸ਼ਿਵਮ ਦੂਬੇ, ਰੁਤੂਰਾਜ ਗਾਇਕਵਾੜ ਅਤੇ ਰਿੰਕੂ ਸਿੰਘ ਵਰਗੇ ਬੱਲੇਬਾਜ਼ ਉਮੀਦ ਕਰ ਰਹੇ ਹੋਣਗੇ ਕਿ ਉਨ੍ਹਾਂ ਨੂੰ ਕਰੀਜ਼ ’ਤੇ ਕਾਫੀ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਪਹਿਲੇ ਮੈਚ ’ਚ ਚੰਗੀ ਸ਼ੁਰੂਆਤ ਤੋਂ ਬਾਅਦ ਆਊਟ ਹੋਏ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰਨਗੇ, ਜਦਕਿ ਪਹਿਲੀ ਗੇਂਦ ’ਤੇ ਆਊਟ ਹੋਏ ਤਿਲਕ ਵਰਮਾ ਵੀ ਵੈਸਟਇੰਡੀਜ਼ ਦੌਰੇ ’ਤੇ ਆਪਣੀ ਫਾਰਮ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ ਕਰੇਗਾ।

ਦੂਜੇ ਪਾਸੇ ਜੇਕਰ ਆਇਰਲੈਂਡ ਨੇ ਭਾਰਤ ਨੂੰ ਚੁਣੌਤੀ ਪੇਸ਼ ਕਰਨੀ ਹੈ ਤਾਂ ਉਸ ਦੇ ਤਜਰਬੇਕਾਰ ਖਿਡਾਰੀਆਂ ਪਾਲ ਸਟਰਲਿੰਗ, ਐਂਡਰਿਊ ਬਲਬੀਰਨੀ, ਜੋਸ਼ੂਆ ਲਿਟਲ, ਕ੍ਰੇਗ ਯੰਗ ਅਤੇ ਜਾਰਜ ਡੌਕਰੇਲ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live