Radio Spice
Sports News

ਜਿੱਤ ਦਾ 'ਚੌਕਾ' ਲਾਉਣਾ ਚਾਹੇਗੀ ਰੋਹਿਤ ਬ੍ਰਿਗੇਡ, ਇਨ੍ਹਾਂ 11 ਖਿਡਾਰੀਆਂ ਨੂੰ ਅਜ਼ਮਾ ਸਕਦੀ ਹੈ ਬੰਗਲਾਦੇਸ਼ ਖ਼ਿਲਾਫ਼

By 111459pwpadmin•

ਵਿਸ਼ਵ ਕੱਪ 'ਚ ਆਪਣੇ ਪਹਿਲੇ ਤਿੰਨ ਮੈਚਾਂ 'ਚ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਹਰਾਉਣ ਵਾਲੀ ਟੀਮ ਇੰਡੀਆ ਇਸ ਸਮੇਂ ਸਭ ਤੋਂ ਬਿਹਤਰ ਨਜ਼ਰ ਆ ਰਹੀ ਹੈ। ਟੀਮ ਪ੍ਰਬੰਧਨ ਪਲੇਇੰਗ ਇਲੈਵਨ ਨੂੰ ਲੈ ਕੇ ਇਕਦਮ ਸਪੱਸ਼ਟ ਹੈ ਅਤੇ ਇਸੇ ਲਈ ਬੰਗਲਾਦੇਸ਼ ਖਿਲਾਫ ਹੋਣ ਵਾਲੇ ਮੈਚ 'ਚ ਵੀ ਟੀਮ 'ਚ ਬਦਲਾਅ ਦੀ ਬਹੁਤ ਘੱਟ ਗੁੰਜਾਇਸ਼ ਹੈ। ਹਾਲਾਂਕਿ ਟੂਰਨਾਮੈਂਟ ਅਜੇ ਲੰਮਾ ਹੈ ਅਤ

ਵਿਸ਼ਵ ਕੱਪ 'ਚ ਆਪਣੇ ਪਹਿਲੇ ਤਿੰਨ ਮੈਚਾਂ 'ਚ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਹਰਾਉਣ ਵਾਲੀ ਟੀਮ ਇੰਡੀਆ ਇਸ ਸਮੇਂ ਸਭ ਤੋਂ ਬਿਹਤਰ ਨਜ਼ਰ ਆ ਰਹੀ ਹੈ। ਟੀਮ ਪ੍ਰਬੰਧਨ ਪਲੇਇੰਗ ਇਲੈਵਨ ਨੂੰ ਲੈ ਕੇ ਇਕਦਮ ਸਪੱਸ਼ਟ ਹੈ ਅਤੇ ਇਸੇ ਲਈ ਬੰਗਲਾਦੇਸ਼ ਖਿਲਾਫ ਹੋਣ ਵਾਲੇ ਮੈਚ 'ਚ ਵੀ ਟੀਮ 'ਚ ਬਦਲਾਅ ਦੀ ਬਹੁਤ ਘੱਟ ਗੁੰਜਾਇਸ਼ ਹੈ।

ਹਾਲਾਂਕਿ ਟੂਰਨਾਮੈਂਟ ਅਜੇ ਲੰਮਾ ਹੈ ਅਤੇ ਬੈਂਚ 'ਤੇ ਬੈਠੇ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। 2019 ਵਿਸ਼ਵ ਕੱਪ ਦੇ ਹਰ ਮੈਚ ਵਿਚ ਅਸੀਂ ਪਲੇਇੰਗ ਇਲੈਵਨ 'ਚ ਬਹੁਤ ਸਾਰੇ ਬਦਲਾਅ ਦੇਖੇ ਪਰ ਇਸ ਵਾਰ ਮੁੱਖ ਕੋਚ ਰਾਹੁਲ ਦ੍ਰਾਵਿੜ ਆਖਰੀ 11 ਖਿਡਾਰੀਆਂ ਦੀ ਭੂਮਿਕਾ ਨੂੰ ਲੈ ਕੇ ਭਰੋਸੇਮੰਦ ਹਨ।

ਇਹੀ ਕਾਰਨ ਹੈ ਕਿ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਸਟਰੇਲੀਆ ਖਿਲਾਫ ਪੰਜ ਵਿਕਟਾਂ ਲੈਣ ਵਾਲੇ ਮੁਹੰਮਦ ਸ਼ਮੀ ਨੂੰ ਹੁਣ ਤੱਕ ਮੌਕਾ ਨਹੀਂ ਮਿਲਿਆ ਹੈ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨਵੀਂ ਗੇਂਦ ਨਾਲ ਪ੍ਰਭਾਵਸ਼ਾਲੀ ਰਹੇ ਹਨ, ਜਦੋਂਕਿ ਤੀਜੇ ਗੇਂਦਬਾਜ਼ ਵਜੋਂ ਹਾਰਦਿਕ ਦੀ ਭੂਮਿਕਾ ਤੈਅ ਹੈ।

ਸ਼ਾਰਦੁਲ, ਸ਼ਮੀ ਜਾਂ ਅਸ਼ਵਿਨ ਕਿਸ ਨੂੰ ਮਿਲੇਗੀ ਜਗ੍ਹਾ?

ਸਪਾਟ ਪਿੱਚਾਂ 'ਤੇ ਸ਼ਾਰਦੁਲ ਠਾਕੁਰ ਨੂੰ ਬੱਲੇਬਾਜ਼ੀ ਆਲਰਾਊਂਡਰ ਦੇ ਤੌਰ 'ਤੇ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ, ਜਦੋਂਕਿ ਜੇ ਪਿੱਚ ਸਪਿੱਨਰਾਂ ਲਈ ਮਦਦਗਾਰ ਹੈ ਤਾਂ ਦ੍ਰਾਵਿੜ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੇ ਨਾਲ ਅਸ਼ਵਿਨ ਨੂੰ ਮੌਕਾ ਦੇ ਰਹੇ ਹਨ। ਬੱਲੇਬਾਜ਼ੀ ਦੀ ਗੱਲ ਕਰੀਏ ਤਾਂ 2019 ਵਿੱਚ ਟੀਮ ਵੱਲੋਂ ਕੀਤੇ ਗਏ ਤਜ਼ਰਬਿਆਂ ਦੀ ਗਿਣਤੀ ਇਸ ਵਾਰ ਨਹੀਂ ਹੈ। ਸ਼੍ਰੇਅਸ ਚੌਥੇ ਨੰਬਰ 'ਤੇ ਫਿੱਟ ਹੈ। ਇਹੀ ਕਾਰਨ ਹੈ ਕਿ ਸੂਰਿਆਕੁਮਾਰ ਯਾਦਵ ਨੂੰ ਬੈਂਚ 'ਤੇ ਬੈਠਣਾ ਪਿਆ ਹੈ। ਵਿਸ਼ਵ ਕੱਪ ਤੋਂ ਪਹਿਲਾਂ ਸੂਰਿਆ ਨੂੰ ਐਕਸ ਫੈਕਟਰ ਮੰਨਿਆ ਜਾਂਦਾ ਸੀ। ਕਪਤਾਨ ਰੋਹਿਤ ਸ਼ਰਮਾ ਅਗਵਾਈ ਕਰ ਰਹੇ ਹਨ ਅਤੇ ਇਸ ਸਮੇਂ ਭਾਰਤੀ ਟੀਮ ਨੂੰ ਹਰਾਉਣਾ ਕਾਫੀ ਮੁਸ਼ਕਲ ਨਜ਼ਰ ਆ ਰਿਹਾ ਹੈ।

ਕੁਝ ਸਵਾਲ ਅਜਿਹੇ ਹਨ ਜਿਨ੍ਹਾਂ ਦੇ ਜਵਾਬ ਟੀਮ ਪ੍ਰਬੰਧਨ ਨੂੰ ਲੱਭਣੇ ਹੋਣਗੇ। ਜਿਵੇਂ ਟੀਮ ਹਾਰਦਿਕ 'ਤੇ ਤੀਜੇ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਭਰੋਸਾ ਕਰ ਸਕਦੀ ਹੈ। ਠਾਕੁਰ ਦੀ ਥਾਂ ਸ਼ਮੀ ਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ 8ਵੇਂ ਨੰਬਰ ਦੇ ਬੱਲੇਬਾਜ਼ ਨੂੰ ਅਜੇ ਬੱਲੇਬਾਜ਼ੀ ਕਰਨ ਦੀ ਲੋੜ ਨਹੀਂ ਹੈ। ਜਿੱਥੋਂ ਤੱਕ ਸ਼ਮੀ ਦਾ ਸਵਾਲ ਹੈ, ਉਸ ਨੂੰ ਲੀਗ ਪੜਾਅ ਦੇ ਆਖਰੀ ਮੈਚਾਂ ਵਿੱਚ ਮੌਕਾ ਮਿਲ ਸਕਦਾ ਹੈ। ਭਾਰਤ ਨੇ 12 ਨਵੰਬਰ ਨੂੰ ਨੀਦਰਲੈਂਡ ਖਿਲਾਫ ਲੀਗ ਪੜਾਅ 'ਚ ਆਪਣਾ ਆਖਰੀ ਮੈਚ ਖੇਡਣਾ ਹੈ।

ਬੱਲੇਬਾਜ਼ਾਂ ਨੇ ਪਾਵਰ ਹਿਟਿੰਗ ਦਾ ਕੀਤਾ ਅਭਿਆਸ

ਟੀਮ ਇੰਡੀਆ ਨੇ ਮੰਗਲਵਾਰ ਸ਼ਾਮ ਅਭਿਆਸ ਕੀਤਾ। ਹਾਲਾਂਕਿ ਇਹ ਇਕ ਵਿਕਲਪਿਕ ਅਭਿਆਸ ਸੀ ਪਰ ਸਾਰੇ ਖਿਡਾਰੀਆਂ ਨੇ ਇਸ ਵਿੱਚ ਹਿੱਸਾ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪੂਰੀ ਟੀਮ ਕਿਸੇ ਵੀ ਮੈਚ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੁੰਦੀ। ਵਿਰਾਟ ਕੋਹਲੀ ਨੇ ਸਿੱਧਾ ਨੈੱਟ 'ਤੇ ਜਾ ਕੇ ਦੋ ਥ੍ਰੋਡਾਊਨ ਮਾਹਿਰਾਂ ਦੇ ਨਾਲ ਦੋ ਸਥਾਨਕ ਗੇਂਦਬਾਜ਼ਾਂ ਦੀਆਂ ਤੇਜ਼ ਗੇਂਦਾਂ 'ਤੇ ਪਾਵਰ ਹਿਟਿੰਗ ਦਾ ਅਭਿਆਸ ਕੀਤਾ।

ਇਸ ਤੋਂ ਇਲਾਵਾ ਉਸ ਨੇ ਆਫ ਸਪਿਨ 'ਤੇ ਵੀ ਬੱਲੇਬਾਜ਼ੀ ਕੀਤੀ। ਜਿੱਥੇ ਸ਼ੁਭਮਨ ਨੂੰ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਅਤੇ ਥ੍ਰੋਡਾਊਨ ਮਾਹਿਰ ਨੁਵਾਨ ਨੇ ਅਭਿਆਸ ਕਰਵਾਇਆ, ਉਥੇ ਤਜਰਬੇਕਾਰ ਰਵੀਚੰਦਰਨ ਅਸ਼ਵਿਨ ਨੇ ਵੀ ਗਿੱਲ ਨੂੰ ਗੇਂਦਬਾਜ਼ੀ ਕੀਤੀ। ਕਪਤਾਨ ਰੋਹਿਤ ਸ਼ਰਮਾ ਨੇ ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਮੁਹੰਮਦ ਸ਼ਮੀ ਦੀਆਂ ਗੇਂਦਾਂ 'ਤੇ ਅਭਿਆਸ ਕੀਤਾ। ਕੇਐੱਲ ਰਾਹੁਲ ਨੇ ਵੀ ਨੈੱਟ 'ਤੇ ਕਾਫੀ ਪਸੀਨਾ ਵਹਾਇਆ। ਉਸ ਨੇ ਕਰੀਬ ਅੱਧੇ ਘੰਟੇ ਤੱਕ ਲੰਬੇ ਹਿੱਟ ਸ਼ਾਟ ਦਾ ਅਭਿਆਸ ਕੀਤਾ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live