Radio Spice
Local News

iPhone ਯੂਜ਼ਰਸ ਲਈ ਆ ਗਿਆ iOS 18, ਫੋਨ 'ਚ ਬਦਲਣਗੇ ਇਹ ਫੀਚਰ, ਕਰੇਗੀ ਕਮਾਲ Siri ਵੀ !

By 111459pwpadmin•

ਐਪਲ ਨੇ ਆਪਣੇ WWDC 2024 ਈਵੈਂਟ ਵਿੱਚ ਕਈ ਨਵੇਂ ਐਲਾਨ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਅਹਿਮ iOS 18 ਹੈ। ਐਪਲ ਨੇ ਆਈਫੋਨ ਲਈ ਨਵਾਂ ਸਾਫਟਵੇਅਰ ਅਪਡੇਟ iOS 18 ਲਾਂਚ ਕੀਤਾ ਹੈ, ਅਤੇ ਕਿਹਾ ਹੈ ਕਿ ਇਸ ਦੇ ਆਉਣ ਨਾਲ ਡਿਵਾਈਸ 'ਚ ਕਈ ਬਦਲਾਅ ਦੇਖਣ ਨੂੰ ਮਿਲਣਗੇ। ਇਸ ਨਵੇਂ OS 'ਚ ਨਵੇਂ AI ਫੀਚਰਸ ਅਤੇ ਹੋਮ ਸਕ੍ਰੀਨ ਕਸਟਮਾਈਜ਼ੇਸ਼ਨ ਆਪਸ਼ਨ ਵੀ ਉਪਲੱਬਧ ਹੋਣਗੇ। Apple iO

ਐਪਲ ਨੇ ਆਪਣੇ WWDC 2024 ਈਵੈਂਟ ਵਿੱਚ ਕਈ ਨਵੇਂ ਐਲਾਨ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਅਹਿਮ iOS 18 ਹੈ। ਐਪਲ ਨੇ ਆਈਫੋਨ ਲਈ ਨਵਾਂ ਸਾਫਟਵੇਅਰ ਅਪਡੇਟ iOS 18 ਲਾਂਚ ਕੀਤਾ ਹੈ, ਅਤੇ ਕਿਹਾ ਹੈ ਕਿ ਇਸ ਦੇ ਆਉਣ ਨਾਲ ਡਿਵਾਈਸ 'ਚ ਕਈ ਬਦਲਾਅ ਦੇਖਣ ਨੂੰ ਮਿਲਣਗੇ। 

ਇਸ ਨਵੇਂ OS 'ਚ ਨਵੇਂ AI ਫੀਚਰਸ ਅਤੇ ਹੋਮ ਸਕ੍ਰੀਨ ਕਸਟਮਾਈਜ਼ੇਸ਼ਨ ਆਪਸ਼ਨ ਵੀ ਉਪਲੱਬਧ ਹੋਣਗੇ। Apple iOS 18 ਵਿਚ ਪ੍ਰਾਈਵੈਸੀ ਫੀਚਰ ਵਿਚ ਵੀ ਸੁਧਾਰ ਕੀਤਾ ਗਿਆ ਹੈ। ਇਸ ਵਿਚ ਐਪਸ ਨਾਲ ਡੇਟਾ ਸ਼ੇਅਰ ਕਰਨ ਦੀ ਤਰੀਕੇ ਨੂੰ ਕੰਟਰੋਲ ਦੀ ਸਮਰੱਥਾ ਵੀ ਸ਼ਾਮਲ ਹੈ।  iOS 18 ਦੇ ਨਾਲ ਉਪਭੋਗਤਾ ਆਪਣੀ ਪੂਰੀ ਸੰਪਰਕ ਲਿਸਟ ਤੱਕ ਪਹੁੰਚ ਦੇਣ ਦੀ ਬਜਾਏ ਕੁਝ ਖਾਸ ਖਾਸ ਸੰਪਰਕਾਂ (Contacts) ਨੂੰ ਐਪਸ ਨਾਲ ਸਾਂਝਾ ਕਰਨ ਦੇ ਯੋਗ ਹੋਣਗੇ।

ਇਸ ਤੋਂ ਇਲਾਵਾ ਨਵੇਂ iOS ਵਿੱਚ ਉਪਭੋਗਤਾ ਆਪਣੀ ਹੋਮ ਸਕ੍ਰੀਨ ਤੋਂ ਕੁਝ ਐਪਸ ਨੂੰ ਵੀ ਲਾਕ ਕਰਨ ਦੇ ਯੋਗ ਹੋਣਗੇ, ਜੋ ਕਿ ਅਣਅਧਿਕਾਰਤ ਉਪਭੋਗਤਾਵਾਂ ਨੂੰ ਬਾਇਓਮੈਟ੍ਰਿਕ ਪ੍ਰਮਾਣਿਕਤਾ ਜਾਂ ਡਿਵਾਈਸ ਪਾਸਕੋਡ ਤੋਂ ਬਿਨਾਂ ਇਹਨਾਂ ਐਪਸ ਨੂੰ ਐਕਸੈਸ ਕਰਨ ਤੋਂ ਰੋਕੇਗਾ।

ਐਪਸ ਨੂੰ ਕਰ ਸਕੋਗੇ ਹਾਈਡ!
iOS 18 ਵਿਚ ਲਾਕ ਸਕ੍ਰੀਨ ਕਸਟਮਾਈਜ਼ੇਸ਼ਨ ਵੀ ਉਪਲਬਧ ਹੈ। ਇਹ ਟਾਰਚ ਅਤੇ ਕੈਮਰਾ ਸ਼ਾਰਟਕੱਟ ਦੇ ਨਾਲ ਉਪਭੋਗਤਾਵਾਂ ਨੂੰ ਆਪਣੇ ਆਈਫੋਨ ਨੂੰ ਅਨਲੌਕ ਕੀਤੇ ਬਿਨਾਂ ਜਾਂ ਇਸ ਦੌਰਾਨ ਐਪਸ ਨੂੰ ਸਿੱਧੇ ਖੋਲ੍ਹਣ ਲਈ ਲੌਕ ਸਕ੍ਰੀਨ ਵਿੱਚ ਹੋਰ ਸ਼ਾਰਟਕੱਟ ਜੋੜਨ ਦਿੰਦਾ ਹੈ। iOS 18 ਉਪਭੋਗਤਾਵਾਂ ਨੂੰ ਡਿਵਾਈਸ 'ਤੇ ਸਾਰੀਆਂ ਐਪਾਂ ਲਈ ਫੇਸਆਈਡੀ ਲਾਕ ਸੈੱਟ ਕਰਨ ਦੀ ਇਜਾਜ਼ਤ ਦੇਵੇਗਾ। ਯੂਜ਼ਰਸ ਕੁਝ ਐਪਸ ਨੂੰ ਹਾਈਡ ਵੀ ਕਰ ਸਕਦੇ ਹਨ।

Siri ਵਿਚ ਵੀ ਜੁੜਿਆ ਨਵਾਂ ਫੀਚਰ!
ਨਵੇਂ ਇੰਟਰਫੇਸ ਅਤੇ ਐਪ ਆਈਕਨਾਂ ਦੇ ਨਾਲ ਅਸਿਸਟੈਂਟ ਦੀ ਵਰਤੋਂ ਨੂੰ ਆਸਾਨ ਬਣਾਉਣ ਲਈ Siri ਨੂੰ iOS 18 ਦੇ ਨਾਲ ਇੱਕ ਅੱਪਗ੍ਰੇਡ ਮਿਲ ਰਿਹਾ ਹੈ। ਐਪਲ ਦਾ ਕਹਿਣਾ ਹੈ ਕਿ ਵਰਚੁਅਲ ਅਸਿਸਟੈਂਟ ਉਪਭੋਗਤਾਵਾਂ ਨੂੰ ਵੌਇਸ ਕਮਾਂਡ ਦੀ ਵਰਤੋਂ ਕਰਨ ਦੇ ਨਾਲ-ਨਾਲ Siri ਵਿੱਚ ਟਾਈਪ ਕਰਨ ਦੀ ਆਗਿਆ ਦੇਵੇਗਾ।

Siri ਨੂੰ ਐਪਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਆਨ-ਸਕ੍ਰੀਨ ਫੀਚਰਸ ਵੀ ਮਿਲਣ ਜਾ ਰਿਹਾ ਹੈ, ਜੋ ਕੰਪਨੀ ਦੀ ਪ੍ਰਾਈਵੈਸੀ ਫੋਕਸ Artificial Intelligence (AI) ਸਿਸਟਮ ਹੈ, ਜਿਸ ਨੂੰ ਇਸ ਸਾਲ ਦੇ ਅੰਤ ਵਿੱਚ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਐਪਲ ਇੰਟੈਲੀਜੈਂਸ ਇਸ ਸਮੇਂ ਯੂਐਸ ਵਿੱਚ ਬੀਟਾ ਰੂਪ ਵਿੱਚ ਉਪਲਬਧ ਹੋਵੇਗਾ ਅਤੇ ਸਿਰਫ ਦੋ ਸਮਾਰਟਫੋਨਜ਼ - ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ 'ਤੇ ਉਪਲਬਧ ਹੋਵੇਗਾ।

More Local News

ਪਰਵਾਸੀ ਕਾਮਿਆਂ ਦੇ ਸ਼ੋਸ਼ਣ ਲਈ ਕਾਰ ਕੰਪਨੀ ਨੂੰ $170,000 ਤੋਂ ਵੱਧ ਦਾ ਜੁਰਮਾਨਾ ਅਤੇ ਮੁਆਵਜ਼ਾLocal News

ਪਰਵਾਸੀ ਕਾਮਿਆਂ ਦੇ ਸ਼ੋਸ਼ਣ ਲਈ ਕਾਰ ਕੰਪਨੀ ਨੂੰ $170,000 ਤੋਂ ਵੱਧ ਦਾ ਜੁਰਮਾਨਾ ਅਤੇ ਮੁਆਵਜ਼ਾ

Upper Hutt's Autopride Cars Limited was fined $100,000 and ordered to pay $70,654 compensation for exploiting two migrant workers on visitor visas who were paid only ~$11/hour and promised but never received work visa sponsorship.

25 Sept 2026

Whanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤLocal News

Whanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤ

Residents in Castlecliff, Whanganui reported sediment-laden water flowing from their taps after a prior water main project reactivated an outdated pipe. The council states the water is safe for drinking despite visible particles.

23 Sept 2026

Denniston Plateau 'ਤੇ ਕੋਲਾ ਖਾਣ ਦੀ ਅਰਜ਼ੀ ਰੱਦ ਕਰਨ ਦੀ ਮੰਗLocal News

Denniston Plateau 'ਤੇ ਕੋਲਾ ਖਾਣ ਦੀ ਅਰਜ਼ੀ ਰੱਦ ਕਰਨ ਦੀ ਮੰਗ

Forest & Bird calls for rejection of Bathurst Resources' fast-track application for a major open-pit coal mine on Denniston Plateau, citing insufficient environmental impact data and threats to the critically endangered Avatar moth.

19 Sept 2026

ਨਵੇਂ ਪੋਲ ਵਿੱਚ Labour ਦੀ ਹਮਾਇਤ ਘਟੀ, ਫਿਰ ਵੀ National ਤੋਂ ਅੱਗੇLocal News

ਨਵੇਂ ਪੋਲ ਵਿੱਚ Labour ਦੀ ਹਮਾਇਤ ਘਟੀ, ਫਿਰ ਵੀ National ਤੋਂ ਅੱਗੇ

A recent polling survey shows Labour Party's popularity has declined. Despite this decrease in support, the party maintains a lead over its primary rival, the National Party, ahead of upcoming elections.

15 Sept 2026

Radio Spice Live